Aarhus University Seal

Punjabi

ਆਰਹਸ ਯੂਨੀਵਟਸਿਟੀ ਵਿਖੇ ਤੁਹਾਡਾ ਸਵਾਗਤ ਹੈ

ਆਰਹਸ ਯੂਨੀਵਰਸਿਟੀ ਇੱਕ ਯੁਵਾ, ਆਧੁਨਿਕ ਯੂਨੀਵਰਸਿਟੀ ਹੈ ਜਿਸ ਦੀ ਸਥਾਪਨਾ 1928 ਵਿੱਚ ਕੀਤੀ ਗਈ ਸੀ। ਸਾਰੇ ਖੋਜ਼ ਸਪੈਕਟ੍ਰਮ ਨੂੰ ਕਵਰ ਕਰਨ ਲਈ ਅੰਤਰਰਾਸ਼ਟਰੀ ਪਹੁੰਚ ਦੇ ਨਾਲ ਨਾਲਇੱਕ ਅਗਾਂਹਵਧੂ ਜਨਤਕ ਖੋਜ਼ ਯੂਨੀਵਰਸਿਟੀ ਬਣਾਉਣ ਲਈ ਇਸ ਦਾ ਵਿਕਾਸ ਹੋਇਆ ਹੈ। 

ਇਸ ਵਿੱਚ ਨਾਮਜ਼ਦ 38,000 ਵਿਦਿਆਰਥੀਆਂ ਦੇ ਅੱਧ ਤੋਂ ਵੱਧ ਮਾਸਟਰ ਜਾਂ ਪੀ.ਐਚ.ਡੀ. ਲੈਵਲ ਵਿੱਚ ਨਾਮਜ਼ਦ ਵਿਦਿਆਰਥੀਆਂ ਵਾਲੀ, ਆਰਹਸ ਯੂਨੀਵਰਸਿਟੀ ਇੱਕ ਗ੍ਰੈਜੂਏਟ ਯੂਨੀਵਰਸਿਟੀ ਹੈ। ਅੱਜ ਸਾਡੇ 10 ਪ੍ਰਤੀਸ਼ੱਤ ਤੋਂ ਵੱਧ ਵਿਦਿਆਰਥੀ ਅੰਤਰਰਾਸ਼ਟਰੀ ਹਨ। 120 ਨਾਲੋਂ ਵੱਧ ਕੌਮੀਅਤਾਂ ਸਾਡੇ ਵਿਦਿਆਰਥੀਆਂ ਦੀ ਅਗਵਾਈ ਕਰ ਰਹੀਆਂ ਹਨ।

ਆਰਹਸ ਯੂਨੀਵਰਸਿਟੀ ਵਿਖੇ ਇੱਕ ਵਿਦਿਆਰਥੀ ਹੋਣ ਨਾਤੇ, ਤੁਸੀਂ ਖੋਜ਼ ਸ੍ਰੇਸ਼ਠਤਾ ਅਤੇ ਨਵੀਨਤਾ ਦੁਆਰਾ ਇੱਕ ਅੰਤਰਰਾਸ਼ਟਰੀ ਅਧਿਐਨ ਵਾਤਾਵਰਣ ਦਾ ਇੱਕ ਹਿੱਸਾ ਬਣ ਜਾਓਗੇ। ਅਸੀਂ ਆਲੋਚਨਾਤਮਕ ਸੋਚ ਅਤੇ ਕਿਰਿਆਸ਼ੀਲ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹਾਂ, ਅਤੇ ਅਸੀਂ ਵਿਸਵਾਸ਼ ਕਰਦੇ ਹਾਂ ਕਿ ਆਰਹਸ ਯੂਨੀਵਰਸਿਟੀ ਤੋਂ ਪ੍ਰਾਪਤ ਇੱਕ ਡਿਗਰੀ ਤੁਹਾਨੂੰ ਭਵਿੱਖ ਦੇ ਇੱਕ ਅੰਤਰਰਾਸ਼ਟਰੀ ਕੈਰੀਅਰ ਲਈ ਇੱਕ ਚੰਗਾ ਆਰੰਭਿਕ-ਪੁਆਇੰਟ ਪ੍ਰਦਾਨ ਕਰੇ, ਭਾਵੇਂ ਇਹ ਖੋਜ਼ ਵਿੱਚ ਹੋਵੇ, ਇੰਡਸਟਰੀ ਵਿੱਚ ਹੋਵੇ ਜਾਂ ਜਨਤਕ ਖੇਤਰ ਵਿੱਚ ਹੋਵੇ।

ਆਰਹਸ ਯੂਨੀਵਰਸਿਟੀ ਦੀ ਚੋਣ ਕਿਉਂ ਕਰੀਏ?

ਟੌਪ 100 ਯੂਨੀਵਰਸਿਟੀ

ਆਰਹਸ ਯੂਨੀਵਰਸਿਟੀ ਲਗਾਤਾਰ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਰਹੀ ਹੈ। ਸ਼ੰਘਾਈ ਰੇਟਿੰਗਾਂ ਨੇ 2023 ਵਿੱਚ ਇਸਨੂੰ 78ਵਾਂ ਦਰਜਾ ਦਿੱਤਾ। ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਇਸਨੂੰ 143ਵਾਂ ਸਥਾਨ ਦਿੱਤਾ ਗਿਆ।

ਅੰਗਰੇਜੀ ਵਿੱਚ ਪੜ੍ਹਾਈ

ਆਰਹਸ ਯੂਨੀਵਰਸਿਟੀ ਬੈਚਲਰ ਅਤੇ ਮਾਸਟਰ ਲੈਵਲ ਵਿੱਚ 50+ ਨਾਲੋਂ ਵੱਧ ਪੂਰੇ ਪ੍ਰੋਗਰਾਮਾਂ ਦੀ ਅੰਗਰੇਜੀ ਵਿੱਚ ਪੇਸ਼ਕਸ਼ ਕਰਦੀ ਹੈ। ਇਸ ਤੋਂ ਇਲਾਵਾ ਸਾਰੇ ਪੀ.ਐਚ.ਡੀ. ਪ੍ਰੋਗਰਾਮ ਅੰਗਰੇਜੀ ਵਿੱਚ ਹਨ।

ਖੋਜ਼-ਆਧਾਰਿਤ ਸਿੱਖਿਆ

ਏ.ਯੂ. ਵਿੱਚ, ਅਧਿਆਪਕ ਸਰਗਰਮ ਖੋਜੀ ਹਨ ਅਤੇ ਸਿੱਖਿਆ ਇੱਕ ਗੈਰ-ਰਸਮੀ ਸੰਦਰਭ ਵਿੱਚ ਕਰਵਾਈ ਜਾਂਦੀ ਹੈ। ਖੋਜ਼ ਵਿੱਚ ਸਾਰੇ ਹੀ ਪ੍ਰੋਗਰਾਮਾਂ ਦੀ ਜੜ੍ਹਾਂ ਬਹੁਤ ਗਹਿਰੀਆਂ ਹਨ ਅਤੇ ਰਾਸ਼ਟਰੀ ਅਤੇ ਵਿਸ਼ਵ ਦੇ ਉੱਚ ਗੁਣਵੱਤਾ ਵਾਲੇ ਮਿਆਰਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ।

ਅੰਤਰਰਾਸ਼ਟਰੀ ਮਾਨਤਾ

ਆਰਹਸ ਯੂਨੀਵਰਸਿਟੀ ਦੇ ਬਿਜ਼ਨੈਸ ਅਤੇ ਸਮਾਜਿਕ ਸਾਇੰਸ (ਬੀ.ਐਸ.ਐਸ.) ਦੇ ਸਕੂਲ ਨੂੰ ਏ.ਏ.ਸੀ.ਐਸ.ਬੀ., ਏ.ਐਮ.ਬੀ.ਏ. ਅਤੇ ਈ.ਕਿਊ.ਯੂ.ਆਈ.ਐਸ. ਦੁਆਰਾ ਸਕੂਲ ਦੀਆਂ ਮੁੱਖ ਬਿਜ਼ਨੈਸ ਗਤੀਵਿਧੀਆਂ ਦੁਆਰਾ ਮਾਨਤਾ ਦਿੱਤੀ ਗਈ ਹੈ। ਇਸ ਦਾ ਭਾਵ ਹੈ ਕਿ ਬੀ.ਐਸ.ਐਸ. ਇੱਕ ਟ੍ਰਿੱਪਲ ਕ੍ਰਾਊਨ ਮਾਨਤਪ੍ਰਾਪਤ ਬਿਜ਼ਨੈਸ ਸਕੂਲ ਹੈ।

ਮੁਨਾਸਿਬ ਟਿਊਸ਼ਨ ਫੀਸ

ਈ.ਯੂ., ਈ.ਈ.ਏ ਅਤੇ ਸਵਿੱਸ ਦੇ ਨਾਗਰਿਕਾਂ ਨੂੰ ਟਿਊਸ਼ਨ ਮੁਫ਼ਤ ਦਿੱਤੀ ਜਾਂਦੀ ਹੈ। ਦੂਜੇ ਵਿਦਿਆਰਥੀਆਂ ਲਈ, ਟਿਊਸ਼ਨ ਫੀਸ ਨੂੰ ਹਰ ਸਾਲ ਤੈਅ ਕੀਤਾ ਜਾਂਦਾ ਹੈ ਅਤੇ ਇਸ ਨੂੰ ਔਨਲਾਇਨ ਪ੍ਰਾਪਤ ਕੀਤਾ ਜਾ ਸਕਦਾ ਹੈ।

ਅੰਗਰੇਜੀ – ਕੋਈ ਸਮੱਸਿਆ ਨਹੀਂ!

ਡੇਨਜ਼ ਨੂੰ ਵਿਸ਼ਵ ਵਿੱਚ ਹਾਲ ਹੀ ਵਿੱਚ ਸ੍ਰੇਸ਼ਠ ਗੈਰ-ਸਵਦੇਸ਼ੀ ਇੰਗਲਿਸ਼ ਬੁਲਾਰੇ ਵਜੋਂ ਦਰਜਾ ਦਿੱਤਾ ਗਿਆ ਸੀ, ਇਸ ਲਈ ਅੰਤਰਰਾਸ਼ਟਰੀ ਵਿਦਿਆਰਥੀ ਭਾਵੇਂ ਉਹ ਡੈਨਿਸ਼ ਨਾ ਵੀ ਬੋਲਦੇ ਹੋਣ ਡੈਨਮਾਰਕ ਵਿੱਚ ਆਉਣਾ ਆਸਾਨ ਹੈ।

ਸਹੀ ਸਲਾਮਤ, ਸੁਰੱਖਿਅਤ, ਬਰਾਬਰ

ਡੈਨਮਾਰਕ ਨੂੰ ਵਿਆਪਕ ਰੂਪ ਵਿੱਚ ਵਿਸ਼ਵ ਦੇ ਸਭ ਤੋਂ ਵੱਧ ਰਹਿਣਯੋਗ ਸਥਾਨਾਂ ਵਿਚੋਂ ਇੱਕ ਮੰਨਿਆ ਗਿਆ ਹੈ। ਓ.ਈ.ਸੀ.ਡੀ. ਦੇ ਅਨੁਸਾਰ ਇਸ ਦਾ ਵਿਸ਼ਵ ਵਿੱਚ ਆਮਦਨੀ ਜੋੜ ਦਾ ਸਭ ਤੋਂ ਉੱਚਾ ਲੈਵਲ ਹੈ।

ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ

ਆਰਹਸ ਯੂਨੀਵਰਸਿਟੀ ਦੇ 10 ਪ੍ਰਤੀਸ਼ੱਤ ਤੋਂ ਵੱਧ ਵਿਦਿਆਰਥੀ ਅੰਤਰਰਾਸ਼ਟਰੀ ਹਨ, ਜੋ 120 ਨਾਲੋਂ ਵੱਧ ਕੌਮੀਅਤਾਂ ਦੀ ਅਗਵਾਈ ਕਰ ਰਹੇ ਹਨ।

ਕਿੱਤਾਕਾਰੀ ਸੇਵਾ ਅਤੇ ਦਿਸ਼ਾ ਨਿਰਦੇਸ਼

ਅੰਤਰਰਾਸ਼ਟਰੀ ਕੇਂਦਰ ਏ.ਯੂ. ਵਿਖੇ ਤੁਹਾਡੇ ਸਮੇਂ ਦੌਰਾਨ ਇੱਕ ਸੰਪੂਰਣ ਪ੍ਰੇਰਨਾ ਅਤੇ ਜਾਣ-ਪਛਾਣ ਵਾਲੇ ਪ੍ਰੋਗਰਾਮ ਦੇ ਨਾਲ ਨਾਲ ਕਿੱਤਾਕਾਰੀ ਸਹਾਇਤਾ ਅਤੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੇ ਹਨ।

ਕੈਰੀਅਰ ਕੌਂਸਲਿੰਗ ਅਤੇ ਨੌਕਰੀ ਬੈਂਕ

ਏ.ਯੂ. ਅੰਤਰਰਾਸ਼ਟਰੀ ਮਾਸਟਰ ਦੇ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਲਈ ਮੁਫ਼ਤ ਕੈਰੀਅਰ ਕੌਂਸਲਿੰਗ ਅਤੇ ਇੱਕ ਮੁਫ਼ਤ ਨੌਕਰੀ ਬੈਂਕ ਦੀ ਪੇਸ਼ਕਸ਼ ਕਰਦਾ ਹੈ।

ਗ੍ਰੈਜੂਏਸ਼ਨ ਤੋਂ ਬਾਅਦ ਡੈਨਮਾਰਕ ਵਿੱਚ ਰਹਿ ਰਿਹਾ ਹੈ 

ਜੋ ਅਪਣੀ ਉਪਰੀ ਸਿਖਿਆ ਡੈਨਮਾਰਕ ਮੇਂ ਕਹਤਮ ਕਰਤੇ ਹੈਂ, ਉਨ੍ਹੇ ਖੁਦ ਬ ਖੁਦ ਕਾਮ ਕਰਨਾ ਔਰ ਰਹਿਣੇ ਕਾ ਪਰਮਿਟ ਮਿਲ ਜਾਤਾ ਹੈ, ਜੋ ਸਿਖਿਆ ਖਾਤਮ ਹੋਣ ਕੇ ਤਿੰਨ ਸਾਲ ਬਾਅਦ ਤਕ ਵੈਧ ਰਹੇਗਾ। ਇਸੇ ਵਿਧਿਆਰਥਿਓਨ ਕੋ ਕਾਮ ਧੁੰਧਨੇ ਕੇ ਲਿਏ ਬੋਹੋਤ ਸਮੈ ਮਿਲ ਜਾਏਗਾ।

ਡੈਨਮਾਰਕ ਵਿੱਚ ਰਿਹਾਇਸ਼

ਸਕੈਂਡੇਨੇਵਿਆ ਦੇ ਦੱਖਣੀ ਕਿਨਾਰੇ ਤੇ ਸਥਿਤ, ਡੈਨਮਾਰਕ ਨੌਰਡਿਕ ਖੇਤਰ ਲਈ ਯੂਰਪ ਦਾ ਗੇਟਵੇਅ ਹੈ। ਡੈਨਮਾਰਕ ਇੱਕ ਬਹੁਤ ਘੱਟ ਅਪਰਾਧ ਦਰ ਵਾਲਾ ਇੱਕ ਸਹੀ ਸਲਾਮਤ ਅਤੇ ਸੁਰੱਖਿਅਤ ਦੇਸ਼ ਹੈ। ਡੇਨਜ਼ ਸ਼ਾਂਤੀ ਵਾਲੇ, ਅਣਉਪਚਾਰਕ ਅਤੇ ਅਕਸਰ ਵਿਅੰਗ ਕਰਨ ਵਾਲੇ ਹੁੰਦੇ ਹਨ। ‘ਹਾਈਜੈ’ – ਲੋਕਾਂ ਨੂੰ ਘਰ ਵਰਗਾ ਮਹਿਸੂਸ ਕਰਵਾਉਣਾ – ਜੀਵਨ ਦਾ ਇੱਕ ਜ਼ਰੂਰੀ ਭਾਗ ਹੈ। ਸ਼ਾਇਦ ਇਹੋ ਕਾਰਣ ਹੈ ਕਿ ਡੇਨਜ਼ ਨੂੰ ਵਿਸ਼ਵ ਦੇ ਸਭ ਤੋਂ ਖੁਸ਼ਗਵਾਰ ਲੋਕਾਂ ਵਜੋਂ ਅਕਸਰ ਜਾਣਿਆ ਜਾਂਦਾ ਹੈ। ਬਹੁਤ ਸਾਰੇ ਡੇਨਜ਼ ਦੀ ਅੰਗਰੇਜੀ ਤੇ ਇੱਕ ਚੰਗੀ ਕਮਾਂਡ ਹੁੰਦੀ ਹੈ, ਇਸ ਲਈ ਤੁਸੀਂ ਉਨ੍ਹਾਂ ਨਾਲ ਆਸਾਨੀ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਨੂੰ ਡੈਨਿਸ਼ ਨਾ ਵੀ ਆਉਂਦੀ ਹੋਵੇ।

ਰਹਿਣ ਦੇ ਖਰਚੇ

ਰਹਿਣ ਦਾ ਪੱਧਰ ਉੱਚਾ ਹੈ ਅਤੇ ਅਰਥ ਵਿਵਸਥਾ ਯੂਰਪੀਅਨ ਔਸਤ ਤੋਂ ਉੱਪਰ ਚੱਲਦੀ ਹੈ। ਇਸ ਲਈ ਦੂਜੇ ਦੇਸ਼ਾਂ ਦੇ ਮੁਕਾਬਲੇ ਡੈਨਮਾਰਕ ਵਿੱਚ ਰਿਹਾਇਸ਼, ਭੋਜ਼ਨ ਅਤੇ ਆਵਾਜਾਈ ਮਹਿੰਗੀ ਹੈ। ਪਰ ਤਨਖਾਹਾਂ ਅਤੇ ਪੀ.ਐਚ.ਡੀ. ਵਜੀਫੇ ਇਸ ਦੇ ਅਨੁਸਾਰ ਜਿਆਦਾ ਹਨ, ਅਤੇ ਸੇਵਾਵਾਂ ਜਿਵੇਂ ਕਿ ਡਾਕਟਰੀ ਇਲਾਜ਼ ਮੁਫ਼ਤ ਹੁੰਦਾ ਹੈ।

ਨਮੂਨਾ ਲਾਗਤਾਂ:

ਘਰ/ ਕਿਰਾਇਆ:

ਯੂਰੋ 320-600/ਮਹੀਨਾ

ਭੋਜਨ ਅਤੇ ਰੋਜਾਨਾਂ ਦੇ ਖਰਚੇ:

ਯੂਰੋ 200-350/ਮਹੀਨਾ

ਬੱਸ ਟਿਕਟ:

ਯੂਰੋ 2.70 ਪ੍ਰਤੀ ਸਵਾਰੀ

ਦਸ-ਸਵਾਰੀ ਪਾਸ ਲਈ 19 ਯੂਰੋ 

ਬੀਮਾ (ਦੁਰਘਟਨਾ ਅਤੇ ਵਿਅਕਤੀਗਤ ਸਮਾਨ):

ਯੂਰੋ 270/ਸਾਲ

ਕੁੱਲ ਅਨੁਮਾਨਿਤ ਮਹੀਨੇਵਾਰ ਖਰਚੇ:

ਯੂਰੋ 600-950
1 ਯੂਰੋ = ਡੀ.ਕੇ.ਕੇ. 7.45 

ਆਰਹਸ ਵਿੱਚ ਰਿਹਾਇਸ਼

ਯੂਨੀਵਰਸਿਟੀ ਦਾ ਮੁੱਖ ਕੈਂਪਸ ਆਰਹਸ ਸ਼ਹਿਰ ਵਿੱਚ ਸਥਿਤ ਹੈ। ਆਰਹਸ ਡੈਨਮਾਰਕ ਦੀ ਜਟਲੈਂਡ ਪੈਨਿਨਸੁਲਾ ਤੇ ਇੱਕ ਡਾਇਨਾਮਿਕ ਸ਼ਹਿਰ ਹੈ। ਇੱਥੋਂ, ਸਮੁੰਦਰੀ ਕਿਨਾਰਾ, ਬੰਦਰਗਾਹ ਅਤੇ ਜੰਗਲ ਇਹ ਸਾਰੇ ਬਾਇਕ ਰਾਹੀਂ ਇਕ 15-ਮਿੰਟ ਦੀ ਦੂਰੀ ਤੇ ਹਨ।

ਸ਼ਹਿਰ ਦੇ ਬਿਲਕੁੱਲ ਕੇਂਦਰ ਵਿੱਚ ਇੱਕ ਟੌਪ 100 ਯੂਨੀਵਰਸਿਟੀ ਦੇ ਨਾਲ, ਆਰਹਸ ਪੜ੍ਹਾਈ ਕਰਨ ਵਾਲੇ ਅਤੇ ਇੱਕ ਚੰਗਾ ਸਮਾਂ ਵੀ ਬਿਤਾਉਣ ਵਾਲੇ ਉਤਸੁੱਕ ਵਿਦਿਆਰਥੀਆਂ ਵਾਲਾ ਇੱਕ ਝੁੰਡ ਹੈ । ਇਹ ਸ਼ਹਿਰ ਵਿਦਿਆਰਥੀਆਂ ਦੇ ਉਦੇਸ਼ ਵਾਲੇ ਮੌਕਿਆਂ ਨਾਲ ਸੁਸੱਜਿਤ ਹੈ। ਸੰਗੀਤ ਸਮਾਰੋਹ, ਮਿਊਜੀਅਮ, ਨਾਈਟਲਾਈਫ ਅਤੇ ਖਰੀਦਦਾਰੀ (ਇਸ ਦੇ ਨਾਲ ਨਾਲ ਸੌਣ ਵਾਲੇ ਕਮਰੇ) ਸਾਰੇ ਹੀ ਪੈਦਲ ਦੂਰੀ ਤੇ ਹਨ।

ਹਰ ਸਾਲ ਸਾਡੇ ਪ੍ਰਸਿੱਧ ਸਪੌਟ ਮਹਾਂਉਤਸਵ ਉਪਲਬਧ 130 ਤੋਂ ਵੱਧ ਬੈਂਡਾਂ ਦਾ ਪ੍ਰਦਰਸ਼ਨ ਕਰਦਾ ਹੈ, ਜਦੋਂ ਕਿ ਤਿੰਨ-ਦਿਨਾਂ ਨੌਰਥਸਾਇਡ ਫੈਸਟੀਵਲ ਵਿਕਲਪਿਕ ਸੰਗੀਤ ਵਿੱਚ ਸਭ ਤੋਂ ਪ੍ਰਸਿੱਧ ਕਰਤੱਬ ਦਿਖਾਉਂਦਾ ਹੈ। ਕਲਾ ਮਿਊਜੀਅਮ, ਏ.ਆਰ.ਓ.ਐਸ. ਵਿਸ਼ਵ ਦੇ ਕੁੱਝ ਸਭ ਤੋਂ ਪ੍ਰਗਤੀਸ਼ੀਲ ਕਲਾਕਾਰਾਂ ਦਾ ਨਵੀਨਤਮ ਕੰਮ ਪੇਸ਼ ਕਰਦਾ ਹੈ। ਅਤੇ ਖਰੀਦਦਾਰੀ ਵਿੱਚ ਸਕੈਂਡਿਨੇਵਿਆ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਗਿਆ ਹੈ।

ਸ਼ਹਿਰ ਦੇ ਨਵੇਂ ਸ਼ਹਿਰੀ ਵਾਟਰਫਰੰਟ ਪ੍ਰੋਜੈਕਟ ਨੇ ਪੁਰਾਣੀ ਬੰਦਰਗਾਹ ਵਾਲੇ ਖੇਤਰ ਵਿੱਚ ਅਸਚਰਜ਼ਤਾ ਵਾਲੇ ਨਵੇਂ ਘਰ ਅਤੇ ਜੀਵੰਤ ਬਹੁ-ਉਦੇਸ਼ੀ ਸ਼ਹਿਰੀ ਖੇਤਰ ਤਿਆਰ ਕੀਤੇ ਹਨ, ਜਦੋਂ ਕਿ ਉੱਤਰ ਯੂਰਪ ਦਾ ਸਭ ਤੋਂ ਵੱਡਾ ਹਸਪਤਾਲ ਸ਼ਹਿਰ ਦੇ ਉੱਤਰੀ ਭਾਗ ਵਿੱਚ ਪੂਰਾ ਹੋਣ ਦੇ ਨਜ਼ਦੀਕ ਹੈ।

ਆਰਹਸ: ਯੁਵਾ ਅਤੇ ਚੰਗੀ ਤਰ੍ਹਾਂ ਸਿੱਖਿਅਤ

ਸ਼ਹਿਰ ਦੇ 30 ਪ੍ਰਤੀਸ਼ੱਤ ਨਾਗਰਿਕਾਂ ਦੀ ਉਮਰ 20 ਅਤੇ 34 ਸਾਲ ਦੇ ਵਿਚਕਾਰ ਹੈ

33 ਪ੍ਰਤੀਸ਼ੱਤ ਨੇ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ

50,000 ਵਿਦਿਆਰਥੀ ਹਨ

ਏ.ਯੂ. ਦਾ ਕੁੱਝ ਕੁ ਕਾਰੋਬਾਰ ਵਿਕਾਸ, ਤਕਨੀਕ ਅਤੇ ਪੜ੍ਹਾਈ ਦੀ ਡਿਗਰੀ ਵਾਲੇ ਪ੍ਰੋਗਰਾਮ ਆਰਹਸ ਤੋਂ ਬਾਹਰ ਸਥਿਤ ਹਨ। ਹਰਨਿੰਗ ਅਤੇ ਕੋਪੇਨਹੈਗਨ (ਐਮਡਰੱਪ) ਵਿੱਚ ਸਾਡੇ ਕੈਂਪਸਾਂ ਬਾਰੇ ਹੋਰ ਇੱਥੇ ਪੜ੍ਹੋ (http://studieguide.au.dk/en/living-indenmark/)

ਡੈਨਮਾਰਕ ਵਿੱਚ ਪੜ੍ਹਾਈ

ਡਿਗਰੀ ਦੀ ਸੰਰਚਨਾ

ਸਾਰੀਆਂ ਡੈਨਿਸ਼ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੇ ਪ੍ਰੋਗਰਾਮ ਖੋਜ਼ ਆਧਾਰਿਤ, ਵਿਸ਼ਲੇਸ਼ਕ ਅਤੇ ਸਿਧਾਂਤਿਕ ਹੁੰਦੇ ਹਨ। ਉਹ ਮਾਹਰਿਤ ਹਾਸਲ ਕਰਨ ਲਈ ਮੌਕਾ ਪ੍ਰਦਾਨ ਕਰਨ ਦੇ ਨਾਲ ਨਾਲ ਇੱਕ ਵਿਸ਼ਾਲ ਵਿੱਦਿਅਕ ਆਧਾਰ ਵੀ ਪ੍ਰਦਾਨ ਕਰਦੇ ਹਨ। ਡਿਗਰੀ ਦੀ ਸੰਰਚਨਾ ਬੋਲੋਗਨਾ ਪ੍ਰਕਿਰਿਆ ਨਾਲ ਜੁੜੀ ਹੋਈ ਹੈ ਅਤੇ ਤਿੰਨ ਮੁੱਖ ਲੈਵਲਾਂ ਤੇ ਆਧਾਰਿਤ ਹੈ: ਬੈਚਲਰ, ਮਾਸਟਰ, ਅਤੇ ਪੀ.ਐਚ.ਡੀ. ਡਿਗਰੀਆਂ।

ਏ.ਯੂ. ਵਿਖੇ, ਉਹ ਵਿਦਿਆਰਥੀ ਜੋ ਵਿਸੇਸ਼ ਰੂਪ ਵਿੱਚ ਯੋਗ ਹਨ ਉਹ ਆਪਣੀ ਮਾਸਟਰ ਡਿਗਰੀ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਪੀ.ਐਚ.ਡੀ. ਦੇ ਇੱਕ ਪ੍ਰੋਗਰਾਮ ਨੂੰ ਸ਼ੁਰੂ ਕਰ ਸਕਦੇ ਹਨ। ਮਾਸਟਰ ਲੈਵਲ ਤੋਂ ਬਾਅਦ, ਪ੍ਰੰਪਰਾਗਤਾ ਤਿੰਨ-ਸਾਲਾ ਪੀਐਚਡੀ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਦੇ ਨਾਲ ਨਾਲ, ਬਹੁਤ ਸਾਰੇ ਚਾਰ ਅਤੇ ਪੰਜ-ਸਾਲ ਵਾਲੇ ਪੀ.ਐਚ.ਡੀ. ਪ੍ਰੋਗਰਾਮਾਂ ਨੂੰ ਜਾਂ ਤਾਂ ਮਾਸਟਰ ਪ੍ਰੋਗਰਾਮ (4+4 ਮਾਡਲ) ਵਿੱਚ ਇੱਕ ਸਾਲ ਜਾਂ ਬੈਚਲਰ ਡਿਗਰੀ ਦੇ ਪੂਰਾ ਹੋਣ ਤੋਂ ਤੁਰੰਤ ਬਾਅਦ (3+5 ਮਾਡਲ) ਸ਼ੁਰੂ ਕੀਤਾ ਜਾ ਸਕਦਾ ਹੈ।

 

ਪੜ੍ਹਾਈ ਅਤੇ ਸਿੱਖਿਆ ਦਾ ਵਾਤਾਵਰਣ

ਆਰਹਸ ਯੂਨੀਵਰਸਿਟੀ ਵਿੱਚ ਹਿਦਾਇਤ ਨੂੰ ਆਮ ਤੌਰ ਤੇ ਲੈਕਚਰਾਂ, ਸੈਮੀਨਾਰਾਂ, ਪ੍ਰੋਜੈਕਟ-ਓਰੀਐਂਟਿਡ ਕੰਮ, ਪ੍ਰੈਕਟੀਕਲ ਅਭਿਆਸਾਂ ਅਤੇ – ਕੁੱਝ ਕੁ ਵਿਦਿਆਰਥੀਆਂ ਲਈ – ਲੈਬਾਰਟਰੀ ਕਲਾਸਾਂ ਦੇ ਨੇੜੇ ਤੇੜੇ ਸੰਰਚਿਤ ਕੀਤਾ ਗਿਆ ਹੈ। ਵਿਦਿਆਰਥੀਆਂ ਕੋਲੋਂ ਕਲਾਸ ਦੌਰਾਨ ਵਿੱਦਿਅਕ ਵਿਚਾਰ ਵਟਾਂਦਰਿਆਂ ਵਿੱਚ ਸਕਿਰਿਆ ਰੂਪ ਵਿੱਚ ਭਾਗ ਲੈਣ ਦੀ ਆਸ ਕੀਤੀ ਜਾਂਦੀ ਹੈ।

ਡੈਨਮਾਰਕ ਵਿੱਚ ਇੱਕ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਕਲਾਸ ਦੇ ਦੌਰਾਨ ਵਿਦਿਆਰਥੀ-ਕੇਂਦਰਿਤ ਸਿੱਖਿਆ ਅਤੇ ਖੁੱਲ੍ਹੀ ਬਹਿਸ ਬਾਰੇ ਵੀ ਅਨੁਭਵ ਪ੍ਰਾਪਤ ਕਰੋਗੇ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਇੱਕ ਨਜ਼ਦੀਕੀ ਸਹਿਯੋਗ ਨੂੰ ਵੀ।

 

ਆਰਹਸ ਯੂਨੀਵਰਸਿਟੀ ਵਿਖੇ ਪੀਐਚਡੀ ਦੀ ਪੜ੍ਹਾਈ

ਇੱਕ ਅਭਿਲਾਸ਼ੀ ਯੂਨੀਵਰਸਿਟੀ

ਇੱਕ ਮਾਸਟਰ ਡਿਗਰੀ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਪੀ.ਐਚ.ਡੀ. ਪ੍ਰੋਗਰਾਮਾਂ ਲਈ ਵਿਦਿਆਰਥੀਆਂ ਨੂੰ ਦਾਖਲ ਕਰਨ ਵਾਲੀ ਪਹਿਲੀ ਡੈਨਿਸ਼ ਯੂਨੀਵਰਸਿਟੀ ਹੋਣ ਦੇ ਨਾਤੇ, ਏ.ਯੂ. ਦੀ ਬੈਚਲਰ ਦੇ ਡਿਗਰੀ ਲੈਵਲ ਤੋਂ ਹੀ ਯੋਗ ਵਿਦਿਆਰਥੀਆਂ ਨਾਲ ਕੰਮ ਕਰਨ ਦੀ ਇੱਕ ਪ੍ਰੰਪਰਾ ਹੈ। ਇਹ ਲਚਕਤਾ – ਅਤੇ ਇਹ ਤੱਥ ਕਿ ਸਾਰੇ ਹੀ ਪ੍ਰੋਗਰਾਮਾਂ ਨੂੰ ਅੰਗਰੇਜੀ ਵਿੱਚ ਪੜ੍ਹਾਇਆ ਜਾਏ – ਏ.ਯੂ ਦੇ ਪੀ.ਐਚ.ਡੀ ਪ੍ਰੋਗਰਾਮਯੁਵਾ ਹੁਨਰ ਲਈ ਵਧੇਰੇ ਆਕਰਸ਼ਣ ਵਾਲੇ ਹੁੰਦੇ ਹਨ। ਲਗਭੱਗ 1,800 ਪੀ.ਐਚ.ਡੀ. ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਏ.ਯੂ. ਵਿਖੇ ਦਾਖਲਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਲਗਭੱਗ 25 ਪ੍ਰਤੀਸ਼ੱਤ ਅੰਤਰਰਾਸ਼ਟਰੀ ਹਨ।

 

ਏ.ਯੂ. ਦੇ ਚਾਰ ਪੀ.ਐਚ.ਡੀ. ਗੈਜੂਏਟ ਸਕੂਲ ਪੀ.ਐਚ.ਡੀ. ਰਿਸਰਚਰਾਂ ਨੂੰ ਇੱਕ ਸਹਾਇਤਾ ਦਾ ਬੇਸ ਪ੍ਰਦਾਨ ਕਰਦੇ ਹਨ ਜੋ ਪੂਲਡ ਨੈਟਵਰਕਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦੇ ਕੰਮ ਦੀ ਅੰਤਰਰਾਸ਼ਟਰੀਯਤਾ ਨੂੰ ਵਿਕਸਿਤ ਕਰਨ ਅਤੇ ਉਤਸ਼ਾਹਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਸਮਰਥਨ ਪ੍ਰਣਾਲੀ ਦੀ ਮਦਦ ਨਾਲ ਜੂਨੀਅਰ ਰਿਸਰਚਰਾਂ ਨੇ ਅੰਤਰਰਾਸ਼ਟਰੀ ਮਾਨਤਾ ਹਾਸਲ ਕੀਤੀ ਹੈ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਅਤੇ ਕੰਪਨੀਆਂ ਵਿੱਚ ਦਿਲਖਿੱਚਵੀਆਂ ਪੋਜੀਸ਼ਨਾਂ ਲਈਆਂ ਹਨ।

 

ਕੇਂਦਰਿਤ ਹੁਨਰ ਵਿਕਾਸ

ਵਿੱਦਿਆ, ਖੋਜ਼ ਅਤੇ ਗਿਆਨ ਦੇ ਆਦਾਨ ਪ੍ਰਦਾਨ ਦੇ ਨਾਲ ਨਾਲ, ਏ.ਯੂ. ਦੀਆਂ ਚਾਰ ਮੁੱਖ ਗਤੀਵਿਧੀਆਂ ਵਿੱਚੋਂ ਇੱਕ ਹੁਨਰ ਦਾ ਵਿਕਾਸ ਕਰਨਾ ਹੈ। ਹੁਨਰਮੰਦ ਯੁਵਾ ਰਿਸਰਚਰਾਂ ਨੂੰ ਹਾਸਲ ਕਰਨ ਅਤੇ ਬਣਾਈ ਰੱਖਣ ਲਈ, ਏ.ਯੂ. ਸੰਬੰਧਿਤ ਖੇਤਰਾਂ ਵਿੱਚ ਅਗਾਂਹਵਧੂ ਰਿਸਰਚਰਾਂ ਨਾਲ ਸਭ ਤੋਂ ਬੇਹਤਰ ਖੋਜ਼ ਸਹੂਲਤਾਂ, ਸਹਿਯੋਗ ਅਤੇ ਦਿਲਖਿੱਚਵੀਆਂ ਕੰਮ ਕਰਨ ਦੀਆਂ ਪ੍ਰਸਥਿਤੀਆਂ ਪ੍ਰਦਾਨ ਕਰਦਾ ਹੈ।

 

ਦਿਲਖਿੱਚਵੀਆਂ ਕੰਮ ਕਰਨ ਦੀਆਂ ਹਾਲਤਾਂ

ਏ.ਯੂ. ਵਿਖੇ ਪੀ.ਐਚ.ਡੀ. ਦੇ ਵਿਦਿਆਰਥੀ ਸੀਨੀਅਰ ਵਿਦਿਆਰਥੀ ਨਹੀਂ ਹੁੰਦੇ ਸਗੋਂ ਜੂਨੀਅਰ ਫੈਕਲਟੀ ਮੈਂਬਰ ਹੁੰਦੇ ਹਨ। ਯੁਵਾ ਰਿਸਰਚਰ ਇੱਕ ਤਨਖਾਹ ਅਤੇ ਇੱਕ ਪੈਨਸ਼ਨ ਦੀ ਕਮਾਈ ਕਰਦੇ ਹਨ ਅਤੇ ਪੇਰੈਂਟਲ ਛੁੱਟੀ ਲਾਭਾਂ ਦਾ ਆਨੰਦ ਮਾਣਦੇ ਹਨ, ਵਿਭਾਗੀ ਮੀਟਿੰਗਾਂ ਵਿੱਚ ਇੱਕ ਆਵਾਜ਼ ਪ੍ਰਾਪਤ ਕਰਨ ਤੋਂ ਇਲਾਵਾ।

 

ਏ.ਯੂ ਵਿੱਚ ਇੱਕ ਯੁਵਾ ਰਿਸਰਚਰ ਹੋਣ ਦੇ ਨਾਤੇ ਤੁਸੀਂ ਉੱਤਮ ਸ਼੍ਰੇਣੀ ਦੀਆਂ ਸਹੂਲਤਾਂ ਅਤੇ ਲੈਬਜ਼,ਸਾਰੀਆਂ ਗਤੀਵਿਧੀਆਂ ਲਈ ਇੱਕ ਖੋਜ਼ ਆਧਾਰਿਤ ਪਹੁੰਚ, ਪੜ੍ਹਾਈ ਦਾ ਇੱਕ ਪ੍ਰਭਾਵਸ਼ਾਲੀ ਮਾਹੌਲ, ਅਤੇ ਬਹੁਪੱਖੀ ਖੋਜ਼ ਦੀ ਇੱਕ ਮਜ਼ਬੂਤ ਪ੍ਰੰਪਰਾ ਦਾ ਆਨੰਦ ਮਾਣੋਗੇ – ਉਦਾਹਰਣ ਵਜੋਂ ਸਾਡੇ 30 ਮੁੱਖ ਖੋਜ਼ ਕੇਂਦਰਾਂ ਵਿੱਚੋਂ ਕਿਸੇ ਇੱਕ ਵਿੱਚ।

 

ਸਾਡੇ ਪੀ.ਐਚ.ਡੀ. ਦੇ ਵਿਦਿਆਰਥੀ ਖੋਜ਼ ਦੀ ਉੱਚ ਗੁਣਵੱਤਾ, ਦੋਸਤਾਨਾ ਵਾਤਾਵਰਣ ਅਤੇ ਦਿਲਖਿੱਚਵੀਆਂ ਕੰਮ ਕਰਨ ਦੀਆਂ ਹਾਲਤਾਂ ਦਾ ਹਵਾਲਾ ਦਿੰਦੇ ਹਨ ਜਿਨ੍ਹਾਂ ਨੂੰ ਉਹ ਏ.ਯੂ. ਵਿੱਚ ਸਭ ਤੋਂ ਜਿਆਦਾ ਕੀਮਤੀ ਸਮਝਦੇ ਹਨ।

talent.au.dk/phd ਤੋਂ ਹੋਰ ਜਾਣਕਾਰੀ ਪ੍ਰਾਪਤ ਕਰੋ।